ਗਹਿਣਿਆਂ ਦਾ ਹਰ ਕਿਸੇ ਨੂੰ ਸ਼ੌਂਕ ਹੁੰਦਾ ਹੈ। ਰੋਜ਼ ਗਹਿਣੇ ਪਾਉਣ ਨਾਲ ਉਸ ਦੀ ਚਮਕ ਘੱਟ ਜਾਂਦੀ ਹੈ। ਗਹਿਣਿਆਂ 'ਤੇ ਗੰਦਗੀ ਜੰਮ ਜਾਂਦੀ ਹੈ, ਜਿਸ ਨਾਲ ਉਹ ਪੁਰਾਣੇ ਦਿਖਾਈ ਦੇਣ ਲੱਗ ਪੈਂਦੇ ਹਨ। ਗਹਿਣਿਆਂ ਨੂੰ ਨਵੇਂ ਬਣਾਉਣ ਲਈ ਔਰਤਾਂ ਸੁਨਿਆਰੇ ਦੇ ਕੋਲ ਲੈ ਜਾਂਦੀਆਂ ਹਨ ਪਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਤਰੀਕਿਆਂ ਨਾਲ ਗਹਿਣਿਆਂ ਨੂੰ ਪਹਿਲੇ ਦੀ ਤਰ੍ਹਾਂ ਚਮਕਾ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਗਹਿਣਿਆਂ ਦੀ ਚਮਕ ਪਹਿਲੇ ਤਰ੍ਹਾਂ ਰੱਖ ਸਕਦੇ ਹੋ।
1. ਹੀਰੇ ਦੇ ਗਹਿਣੇ— ਹੀਰੇ ਦੇ ਗਹਿਣੇ ਔਰਤਾਂ ਲਈ ਕੁਝ ਖਾਸ ਫੰਕਸ਼ਨ 'ਤੇ ਪਾਉਂਦੀਆਂ ਹਨ ਅਤੇ ਇਸ ਲਈ ਉਨ੍ਹਾਂ ਦੀ ਚਮਕ ਘੱਟ ਹੋ ਜਾਂਦੀ ਹੈ। ਜੇਕਰ ਤੁਹਾਡੇ ਹੀਰੇ ਦੇ ਗਹਿਣਿਆਂ ਦੀ ਚਮਕ ਘੱਟ ਹੋ ਰਹੀ ਹੈ ਤਾਂ ਤੁਸੀਂ ਇਸ ਨੂੰ ਪਾਣੀ ਅਤੇ ਅਮੋਨੀਆ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਸਫੈਦ ਟੁੱਥਪੇਸਟ ਨਾਲ ਰਗੜ ਕੇ ਵੀ ਸਾਫ ਕਰ ਸਕਦੇ ਹਨ। ਇਸ ਨਾਲ ਗਹਿਣੇ ਚਮਕ ਜਾਣਗੇ।
2. ਸੋਨੇ ਦੇ ਗਹਿਣੇ— ਸੋਨੇ ਦੇ ਗਹਿਣਿਆਂ ਦੀ ਚਮਕ ਠੀਕ ਰੱਖਣ ਲਈ ਚੂਨੇ ਦੇ ਪਾਣੀ 'ਚ 1 ਘੰਟੇ ਤੱਕ ਗਹਿਣਿਆਂ ਨੂੰ ਭਿਓ ਕੇ ਰੱਖੋ ਅਤੇ ਬਾਅਦ 'ਚ ਟੁੱਥਬਰਸ਼ ਨਾਲ ਸਾਫ ਕਰੋ। ਇਸ ਤੋਂ ਇਲਾਵਾ ਗੁਣਗੁਣੇ ਪਾਣੀ 'ਚ ਥੌੜਾ ਜਿਹਾ ਡਿਟਰਜੈਂਟ ਪਾ ਕੇ ਅੱਧੇ ਘੰਟੇ ਲਈ ਗਹਿਣਿਆਂ ਨੂੰ ਉਸ 'ਚ ਭਿਓ ਕੇ ਰੱਖੋ ਅਤੇ ਬਾਅਦ 'ਚ ਸਾਫ ਕਰ ਲਓ।
3. ਮੋਤੀ ਦੇ ਗਹਿਣੇ— ਰੂੰ ਨਾਲ ਥੌੜਾ ਜਿਹਾ ਸਿਪਰਿਟ ਲਗਾ ਕੇ ਸਾਫ ਕਰ ਸਕਦੇ ਹੋ। ਮੋਤੀ ਦੇ ਗਹਿਣਿਆਂ ਨੂੰ ਸਾਫ ਕਰਨ ਲਈ ਸਾਫ ਪਾਣੀ ਦੀ ਵਰਤੋਂ ਨਾ ਕਰੇ। ਮੋਤੀ ਦੇ ਗਹਿਣਿਆਂ ਨੂੰ ਪਾਉਣ ਤੋਂ ਬਾਅਦ ਰੂੰ 'ਚ ਰੱਖੋ। ਇਸ ਨਾਲ ਇਨ੍ਹਾਂ ਦੀ ਚਮਕ ਬਣੀ ਰਹਿੰਦੀ ਹੈ।
4. ਸਟੋਨ ਦੇ ਗਹਿਣੇ— ਕਿਸੀ ਵੀ ਕੈਮੀਕਲ ਦੀ ਵਰਤੋਂ ਗਹਿਣਿਆਂ ਨੂੰ ਧੋਣ ਲਈ ਨਾ ਕਰੋ। ਇਨ੍ਹਾਂ ਨੂੰ ਸਾਫ ਕਰਨ ਲਈ ਗੁਣਗੁਣੇ ਪਾਣੀ 'ਚ ਥੌੜੀ ਦੇਰ ਲਈ ਭਿਓ ਕੇ ਰੱਖ ਦਿਓ। ਬਾਅਦ 'ਚ ਮੁਲਾਇਮ ਕੱਪੜੇ ਨਾਲ ਸਾਫ ਕਰ ਲਓ।
5. ਚਾਂਦੀ ਦੇ ਗਹਿਣੇ— ਚਾਂਦੀ ਦੇ ਗਹਿਣੇ ਨੂੰ ਅਸੀਂ ਰੋਜ਼ ਪਾਉਂਦੇ ਹਾਂ। ਇਨ੍ਹਾਂ ਨੂੰ ਸਾਫ ਕਰਨ ਲਈ ਟੁੱਥਪੇਸਟ ਦੀ ਵਰਤੋਂ ਕਰ ਸਕਦੇ ਹਾਂ।
- ਚਾਂਦੀ ਦੇ ਗਹਿਣਿਆਂ ਨੂੰ ਸਾਫ ਕਰਨ ਲਈ ਸਿਰਕੇ ਦੀ ਵਰਤੋਂ ਕਰੋ। 1 ਕੱਪ ਸਿਰਕੇ 'ਚ ਇਕ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਗਹਿਣਿਆਂ 'ਤੇ ਲਗਾਓ। ਬਾਅਦ 'ਚ ਗਰਮ ਪਾਣੀ ਨਾਲ ਸਾਫ ਕਰਕੇ ਮੁਲਾਇਮ ਕੱਪੜੇ ਨਾਲ ਸਾਫ ਕਰ ਲਓ।
- ਚਾਰਕੋਲ ਵੋਸ਼ਿੰਗ ਪਾਊਡਰ ਦੀ ਮਦਦ ਨਾਲ ਗਹਿਣਿਆਂ ਨੂੰ ਚਮਕਾਇਆ ਜਾ ਸਕਦਾ ਹੈ।
ਜਲਦੀ-ਜਲਦੀ ਇਨ੍ਹਾਂ ਬੀਮਾਰੀਆਂ ਨੂੰ ਠੀਕ ਕਰਨ ਅਪਣਾਓ ਇਹ ਨੁਸਖੇ
NEXT STORY